ਕਰਤਾਰਪੁਰ ‘ਚ ਦਿਨ ਦਿਹਾੜੇ 3.50 ਲੱਖ ਦੀ ਲੁੱਟ

KARTARPUR EXCLUSIVE (PARDEEP KUMAR) | ਕਰਤਾਰਪੁਰ ਇਕ ਵਾਰ ਫੇਰ ਚੋਰਾਂ ਅਤੇ ਲੁਟਾਂ ਖੋਹਾਂ ਕਰਨ ਵਾਲਿਆਂ ਦੇ ਲਈ ਸਵਰਗ ਸਾਬਿਤ ਹੁੰਦਾ ਜਾ ਰਿਹਾ ਹੈ | ਜਿਥੇ ਅੱਜ ਸਥਾਨਿਕ ਵਿਸ਼ਵਕਰਮਾ ਮਾਰਕੀਟ ਵਿਚ ਦਿਨ ਦਿਹਾੜੇ ਲੱਗਭਗ 2 ਬਜੇ  ਦੇ ਕਰੀਬ  ਪ੍ਰਦੀਪ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਮਕਸੂਦਾਂ ਦੇ ਕੋਲੋਂ 3.50 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ | ਪੀੜਿਤ ਵਲੋਂ ਦਿਤੇ ਗਏ ਬਿਆਨਾਂ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਪੀੜਿਤ ਕਿਸੇ ਬੈਂਕ ਤੋਂ ਸੁਸਾਇਟੀ ਦੇ ਖਾਤੇ ਵਿਚੋਂ 4 ਲਖ ਦੀ ਪੇਮੈਂਟ ਲੈ ਕੇ ਦਿਆਲਪੁਰ ਜਾ ਰਿਹਾ ਸੀ| ਜਿਸ ਵਿਚੋਂ ਉਸਨੇ 50,000 ਰੁਪਏ ਤਾਂ ਆਪਣੇ ਖਾਤੇ ਵਿਚ ਜਮਾਂ  ਕਰਵਾ ਲਏ ਅਤੇ ਬਾਕੀ 3.50 ਲੱਖ ਰੁਪਏ ਕੈਸ਼ ਲੈ ਕੇ ਪਿੰਡ ਜਾ ਰਿਹਾ ਸੀ ਕਿ ਮਹਾਰਾਜਾ ਪੈਲਸ ਰੋਡ ਤੇ ਇਕ ਮੋਟਰਸਾਈਕਲ ਸਵਾਰ ਮੁੰਡੇ ਕੇ ਪੀੜਿਤ ਕੋਲੋਂ ਉਸਦਾ ਪੈਸਿਆਂ ਨਾਲ ਭਰਿਆ ਝੋਲਾ ਖੋਹ ਲਿਆ ਅਤੇ ਫੁੱਰ ਹੋ ਗਿਆ |

ਉਸੇ ਸਮੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿਤੀ ਗਈ ਅਤੇ ਮੌਕੇ ਤੇ ਡੀਏਸਪੀ ਏਸਪੀ ਧੋਗੜੀ ਨੇ ਪਹੁੰਚ ਕੇ ਘਟਨਾ ਦੀ ਛਾਣਬੀਣ ਸ਼ੁਰੂ ਕਰ ਦਿਤੀ ਅਤੇ ਇਕ ਜਗਾ ਤੋਂ ਘਟਨਾ ਨਾਲ ਸੰਬੰਧਿਤ ਸੀਸੀਟੀਵੀ ਫੁਟੇਜ ਵੀ ਪੁਲਿਸ ਦੇ ਹੱਥ ਲੱਗੀ ਹੈ |

ਜਿਸ ਰਾਹੀਂ ਕਥਿਤ ਤੋਰ ਤੇ ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਦਾ ਚੇਹਰਾ ਅਤੇ ਉਸ ਦਾ ਮੋਟਰ ਸਾਈਕਲ ਨੰਬਰ ਪੁਲਿਸ ਨੂੰ ਪਤਾ ਲਗ ਚੁਕਾ ਹੈ ਅਤੇ ਡੀਏਸਪੀ ਏਸਪੀ ਧੋਗੜੀ ਨੇ ਕਿਹਾ ਕਿ ਲੁਟੇਰਾ ਜਲਦ ਹੀ ਪੁਲਿਸ ਦੀ ਗ੍ਰਿਫਤ ਵਿਚ ਹੋਵੇਗਾ |

 

 

 

 

 

 

Related posts

Leave a Comment