Skip to content
ਕਰਤਾਰਪੁਰ 17 ਮਾਰਚ (ਪ੍ਰਦੀਪ ਕੁਮਾਰ) | ਸ਼ਹਿਰ ਦੀ ਸਾਫ ਸਫਾਈ ਅਤੇ ਸਿਹਤ ਸੁਵਿਧਾਵਾਂ ਆਦਿ ਮੁੱਦਿਆਂ ਨੂੰ ਲੈ ਕੇ ਤੁਰੇ ਸ਼ਹਿਰ ਕਰਤਾਰਪੁਰ ਦੇ ਨੋਜਵਾਨਾਂ ਪਿਛਲੇ ਲੰਮੇ ਸਮੇਂ ਤੋਂ ਲੱਗਣ ਵਾਲੇ ਕੁੜੇ ਦੇ ਢੇਰ ਨੂੰ ਆਪ ਟਰਾਲੀਆਂ ਵਿੱਚ ਪਾ ਕੇ ਉਕਤ ਜਗਾ ਦੀ ਸਾਫ ਸਫਾਈ ਕਰਕੇ ਇਕ ਮਿਸਾਲ ਕਾਇਮ ਕਰ ਦਿੱਤੀ ਹੈ ਕਿਉਂਕਿ ਜਿਸ ਕੂੜੇ ਦੇ ਢੇਰ ਦੇ ਕੋਲੋਂ ਲੰਘਣਾ ਮੁਸ਼ਕਿਲ ਹੁੰਦਾ ਹੈ ਉਹ ਕੂੜੇ ਦੇ ਢੇਰ ਤੋਂ ਕੂੜਾ ਨੋਜਵਾਨਾਂ ਨੇ ਆਪ ਟੋਕਰਿਆਂ ‘ਚ ਪਾ ਕੇ ਟਰਾਲੀਆਂ ਭਰ ਭਰ ਕੇ ਸ਼ਹਿਰ ਤੋਂ ਬਾਹਰ ਬਣੇ ਡੰਪ ਤੇ ਸੁੱਟ ਕੇ ਪੁਰੀ ਤਰ੍ਹਾਂ ਨਾਲ ਸਫਾਈ ਕਰਕੇ ਚੂਨਾ ਪਾ ਕੇ ਸ਼ਹਿਰ ਵਾਸੀਆਂ ਤੋ ਸਹਿਯੋਗ ਦੀ ਮੰਗ ਕਰਦਿਆਂ ਇਸ ਜਗ੍ਹਾ ਤੇ ਕੂੜਾ ਨਾ ਸੁੱਟਣ ਦੀ ਅਪੀਲ ਕੀਤੀ ਹੈ। ਜਿਕਰਯੋਗ ਹੈ ਕਿ ਇਹ ਰਸਤਾ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਮੰਦਿਰ, ਹਸਪਤਾਲ ਅਤੇ ਸਕੂਲਾਂ ਨੂੰ ਜਾਂਦਾ ਹੈ ਜਿਸ ਰਸਤੇ ਤੇ ਇਹ ਕੂੜੇ ਦੇ ਬਹੁਤ ਹੀ ਵੱਡੇ ਢੇਰ ਤੋਂ ਸਾਰੇ ਸ਼ਹਿਰ ਵਾਸੀ ਪਰੇਸ਼ਾਨ ਸਨ ਪਰ ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਜਿਸ ਕਰਕੇ ਕਰਤਾਰਪੁਰ ਦੇ ਨੋਜਵਾਨਾਂ ਨੇ ਇਹ ਬੀੜਾ ਆਪਣੇ ਮੋਢਿਆਂ ਤੇ ਚੁੱਕ ਕੇ ਇਸ ਨੂੰ ਸਾਫ ਕਰਕੇ ਇਕ ਮਿਸਾਲ ਕਾਇਮ ਕਰ ਦਿੱਤੀ ਹੈ ਜਿਸ ਦੀ ਸਾਰੇ ਸ਼ਹਿਰ ਵਿੱਚ ਸ਼ਲਾਘਾ ਹੋ ਰਹੀ ਹੈ। ਇਸ ਸਬੰਧੀ ਨੋਜਵਾਨਾਂ ਵਿੱਚ ਨਿਰਵੈਰ ਸਿੰਘ ਅਤੇ ਗੁਰਪ੍ਰੀਤ ਸਿੰਘ ਖਾਲਸਾ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਕ ਪਾਸੇ ਤਾਂ ਸਰਕਾਰ ਵੱਲੋਂ ਕਈ ਗਾਈਡ ਲਾਈਨਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਪਰ ਸ਼ਹਿਰ ਦੀਆਂ ਸਮੱਸਿਆਵਾਂ ਤੇ ਕੋਈ ਵੀ ਸਰਕਾਰ ਦੇ ਨੁਮਾਇਂਦੇ ਹਲਕਾ ਵਿਧਾਇਕ ਜਾਂ ਕੌਂਸਲਰ ਕੋਈ ਠੋਸ ਹੱਲ ਕੱਢਣ ਲਈ ਆਪਣੀ ਰੂਚੀ ਨਹੀਂ ਵਿਖਾ ਰਹੇ। ਉਹਨਾਂ ਕਿਹਾ ਕਿ ਅਸੀਂ ਹੁਣ ਪ੍ਰਣ ਕਰਕੇ ਤੁਰੇ ਹਾਂ ਕਿ ਸ਼ਹਿਰ ਦੀ ਸਾਫ ਸਫਾਈ ਤੇ ਹਰਿਆਲੀ ਲਈ ਅਸੀਂ ਸ਼ਹਿਰਵਾਸੀਆਂ ਦੇ ਸਹਿਯੋਗ ਨਾਲ ਦਿਨ ਰਾਤ ਇਕ ਕਰਕੇ ਇਸ ਦੀ ਨੁਹਾਰ ਬਦਲ ਕੇ ਰਹਾਂਗੇ। ਇਸ ਦੇ ਨਾਲ ਹੀ ਸਿਹਤ ਸੁਵਿਧਾਵਾਂ ਦੀ ਜੇਕਰ ਗੱਲ ਕਰੀਏ ਤਾਂ ਕਰਤਾਰਪੁਰ ਦੇ ਸਿਵਲ ਹਸਪਤਾਲ ਵਿੱਚ ਸ਼ਾਮ 5 ਤੋਂ ਬਾਅਦ ਅੈਮਰਜੈਂਸੀ ਲਈ ਕੋਈ ਵੀ ਡਾਕਟਰ ਨਹੀਂ ਹੈ ਤੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਲਈ ਬਹੁਤ ਖੱਜਲ ਹੋਣਾ ਪੈ ਰਿਹਾ ਹੈ ਜਿਸ ਲਈ ਜਲਦੀ ਹੀ ਇਸ ਸਬੰਧੀ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਸ ਦਾ ਹੱਲ ਕਰਵਾਇਆ ਜਾਵੇਗਾ। ਇਸ ਦੋਰਾਨ ਉਹਨਾਂ ਨਗਰ ਕੌਂਸਲ, ਸਮੂਹ ਕੌਂਸਲਰਾਂ ਅਤੇ ਸ਼ਹਿਰਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਕੌਂਸਲਰ ਓਂਕਾਰ ਸਿੰਘ ਮਿੱਠੂ, ਨਿਰਵੈਰ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ ਟੋਨਾ, ਡਾਕਟਰ ਮਨਜੀਤ ਸਿੰਘ, ਗੁਰਦਿੱਤ ਸਿੰਘ, ਹਰਵਿੰਦਰ ਸਿੰਘ ਰਿੰਕੂ, ਪ੍ਰਭਦੀਪ ਸਿੰਘ, ਹਰਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਪੁਸ਼ਪਿੰਦਰ ਸਿੰਘ, ਮਨਜੀਤ ਸਿੰਘ, ਓਂਕਾਰ ਸਿੰਘ ਸੰਨੀ, ਸ਼ਰਨਜੋਤ ਸਿੰਘ, ਬੱਬੂ, ਵਿਸ਼ਵਜੀਤ ਸਿੰਘ, ਅਮਨਦੀਪ ਸਿੰਘ, ਹਰਦੀਪ ਸਿੰਘ, ਹਰਪ੍ਰੀਤ ਸਿੰਘ, ਜਗਰੂਪ ਸਿੰਘ ਆਦਿ ਮੌਜੂਦ ਸਨ।