KARTARPUR EXCLUSIVE (AMAN SHARMA) | 6 JAN 2021 ਅੱਜ ਮਟ ਵਾਲੀ ਗਲੀ ਵਿਖੇ ਟਿੰਕੂ ਬਾਬਾ ਜੀ ਦੇ ਡੇਰੇ ਤੇ ਪੇਂਟ ਦਾ ਕੰਮ ਕਰਨ ਵਾਲੇ ਅਮ੍ਰਿਤਪਾਲ ਪੁੱਤਰ ਮਹਿੰਦਰਪਾਲ ਨੇ ਜੱਦ 5.30 ਜਾਂ 6 ਬਜੇ ਦੇ ਕਰੀਬ ਕੰਮ ਤੋਂ ਵਾਪਿਸ ਆਪਣੇ ਪਿੰਡ ਜੰਡੇ ਸਰਾਏ ਜਾਣ ਦੇ ਲਈ ਬਾਹਰ ਖੜੇ ਮੋਟਰ ਸਾਈਕਲ ਕੋਲ ਗਿਆ ਤਾਂ ਉਹ ਹੈਰਾਨ ਰਹੀ ਗਿਆ ਕਿ ਮੋਟਰ ਸਾਈਕਲ (ਜਿਸਦਾ ਨੰਬਰ PB08-AX-1657) ਉਥੋਂ ਗਾਇਬ ਸੀ | ਹੈਰਾਨੀ ਦੀ ਗੱਲ ਉਸ ਨੇ ਕੁਛ ਚਿਰ ਪਹਿਲਾਂ ਹੀ ਮੋਟਰਸਾਈਕਲ ਉਥੇ ਖੜਾ ਵੇਖਿਆ ਸੀ | ਮੋਟਰ ਸਾਈਕਲ ਉਥੇ ਨਾ ਦੇਖ ਅਮ੍ਰਿਤਪਾਲ ਦੇ ਹੋਸ਼ ਉਡ ਗਏ ਉਸਨੇ ਇੱਧਰ ਉੱਧਰ ਆਪਣਾ ਮੋਟਰ ਸਾਈਕਲ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮੋਟਰ ਸਾਈਕਲ ਨਾ ਲੱਭਾ | ਇਸ ਘਟਨਾ ਦੀ ਇਤਲਾ ਕਰਤਾਰਪੁਰ ਪੁਲਿਸ ਨੂੰ ਦੇ ਦਿਤੀ ਗਈ ਹੈ | ਪਿਛਲੇ ਲੱਗਭਗ ਇਕ ਮਹੀਨੇ ਤੋਂ ਕਰਤਾਰਪੁਰ ਵਿੱਚ ਕਈ ਮੋਟਰ ਸਾਈਕਲ ਚੋਰੀ ਹੋ ਰਹੇ ਹਨ ਪਰ ਪੁਲਿਸ ਦੀ ਢਿੱਲੀ ਕਾਰਗੁਜਾਰੀ ਕਾਰਨ ਮੋਟਰ ਸਾਈਕਲ ਚੋਰਾਂ ਦੇ ਲਈ ਕਰਤਾਰਪੁਰ ਸਵਰਗ ਬਣਿਆ ਹੋਈਆ ਹੈ |

Mauja lggiya hoyiya Chora diya din dehare bike chori kri jande police nu sakhti krni chahidi garib bande kida le skde bechare dobara bike.