ਗਿਜਰ ਤੇ ਹੀਟਰ ਚੋਰੀ ਕਰਨ ਵਾਲਾ ਚੋਰ ਗਿਰਫ਼ਤਾਰ

geejar-chor

ਕਰਤਾਰਪੁਰ (ਅਮਨ ਸ਼ਰਮਾ) | ਸਰਦੀ ਜਿਵੇਂ ਆਪਣਾ ਜ਼ੋਰ ਫੜ ਰਹੀ ਹੈ ਚੋਰ ਵੀ ਓਦਾਂ ਹੀ ਆਪਣੀ ਕਾਰਗੁਜਾਰੀ ਵਧਾ ਰਹੇ ਹਨ ਅਤੇ ਗਰਮੀਆਂ ਵਿੱਚ ਏਸੀ ਅਤੇ ਸਰਦੀਆਂ ਵਿਚ ਹੀਟਰ ਅਤੇ ਗੀਜ਼ਰ ਦੀ ਡੀਮਾਂਡ ਮੁਤਾਬਿਕ ਚੋਰੀਆਂ ਕਰ ਰਹੇ ਹਨ ਅੱਜ ਇਕ ਹੀਟਰ ਅਤੇ ਗੀਜ਼ਰ ਚੋਰ ਨੂੰ ਗਿਰਫ਼ਤਾਰ ਕਰਨ ਵਿਚ ਕਰਤਾਰਪੁਰ ਪੁਲਿਸ ਨੂੰ ਸਫਲਤਾ ਮਿਲੀ | ਅੱਜ ਥਾਣਾ ਕਰਤਾਰਪੁਰ ਨੇ ਮੁਖ ਥਾਣਾ ਅਫਸਰ ਇੰਸਪੈਕਟਰ ਰਾਜੀਵ ਕੁਮਾਰ ਦੀ ਯੋਗ ਅਗਵਾਈ ਹੇਠ ਏਐਸਆਈ ਬਲਬੀਰ ਸਿੰਘ ਅਤੇ ਪੁਲਿਸ ਪਾਰਟੀ ਦੀ  ਮੁਸਤੈਦੀ ਨਾਲ ਇਕ ਚੋਰ ਨੂੰ ਫੜਨ ਵਿਚ ਸਫਲਤਾ ਹਾਸਿਲ ਕੀਤੀ ਜਿਸ ਕੋਲੋਂ ਚੋਰੀ ਦੇ 3 ਨਵੇਂ ਗੀਜਰ ਵੀ ਬਰਾਮਦ ਕੀਤੇ ਗਏ | ਦੋਸ਼ੀ ਦੀ ਪਛਾਣ ਕਮਲਦੀਪ ਸਿੰਘ ਵਾਸੀ ਜਿਲਾ ਕਪੂਰਥਲਾ ਵਜੋਂ ਹੋਈ ਹੈ ਅਤੇ ਦੋਸ਼ੀ ਕੋਲੋਂ ਜਦੋਂ ਪੁੱਛਗਿੱਛ ਕੀਤੀ ਗਈ ਅਤੇ ਹੋਰ ਵੀ ਕਈ ਚੋਰੀ ਦੀਆਂ ਵਾਰਦਾਤਾਂ ਦਾ ਪਤਾ ਕੀਤਾ ਜਾ ਰਿਹਾ ਹੈ ਅਤੇ ਹੋਰ ਵੀ ਕਈ ਖੁਲਾਸੇ ਹੋਣ ਦੇ ਸੰਭਾਵਨਾ ਹੈ | 

Leave a Reply

Your email address will not be published.