ਦੁਕਾਨ ਦੇ ਗੱਲ੍ਹੇ ਵਿੱਚੋ ਪੈਸੇ ਕੱਢਦਾ ਚੋਰ ਰੰਗੇ ਹਥੀ ਕਾਬੂ

KARTARPUR EXCLUSIVE (PARDEEP KUMAR) | ਕਰਤਾਰਪੁਰ ਦੇ ਫਰਨੀਚਰ ਬਜ਼ਾਰ ਸਥਿਤ ਕੰਬੋਜ ਸਵੀਟ ਦੁਕਾਨ ਦੇ ਗੱਲੇ ਵਿੱਚੋ ਪੈਸੇ ਚੋਰੀ ਕਰਦਾ ਇਕ ਸ਼ਖਸ ਰੰਗੇ ਹੱਥੀ  ਲੋਕਾਂ ਨੇ ਕੀਤਾ ਕਾਬੂ ਇਸ ਮੌਕੇ ਤੇ ਦੁਕਾਨ ਦੇ ਮਾਲਕ ਵਿਸ਼ਾਲ ਕੰਬੋਜ ਨੇ ਦਸਿਆ ਕਿ ਅੱਜ ਸਵੇਰੇ 11 ਵਜੇ ਦੇ ਕਰੀਬ ਸਾਡੀ ਦੁਕਾਨ ਤੋਂ ਇਕ ਨੌਜਵਾਨ ਮੋਟਰਸਾਈਕਲ ਤੇ ਆਇਆ ਅਤੇ ਮੇਰੇ ਪਿਤਾ ਸੁਰਿੰਦਰ ਕਮਬੋਜ ਨੂੰ ਸਮੋਸੇ ਦੇਣ ਲਈ ਕਿਹਾ ਮੌਕਾ ਦੇਖ ਕੇ ਇਸ ਨੌਜਵਾਨ ਨੇ ਗੱਲੇ ਚੋ ਪੈਸੇ ਕਢਣੇ ਸ਼ੁਰੂ ਕਰ ਦਿਤੇ ਅਤੇ ਮੈ ਸਾਹਮਣੇ ਕਰਿਆਨੇ ਦੀ ਦੁਕਾਨ ਤੇ ਖੜ੍ਹਾ ਸੀ ਤਾਂ ਅਚਾਨਕ ਮੇਰੀ ਨਜ਼ਰ ਆਪਣੀ ਦੁਕਾਨ ਤੇ ਪਈ ਤੇ ਮੈਂ ਦੇਖਿਆ ਇਕ ਨੌਜਵਾਨ ਗੱਲੇ ਚੋ ਪੈਸੇ ਕੱਢ ਰਿਹਾ ਹੈਂ।ਮੈ ਤੁਰੰਤ ਰੌਲ਼ਾ ਪਾਇਆ ਅਤੇ  ਚੋਰ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕੀਤਾ।ਥਾਣਾ ਕਰਤਾਰਪੁਰ ਸੂਚਨਾ ਦਿੱਤੀ ਉਥੋਂ ਆਈ ਪੁਲਿਸ ਟੀਮ ਨੇ ਉਸ ਚੋਰ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ।

Related posts

Leave a Comment