ਕਾਲਜ ਨੇ ਲੇਖ ਰਚਨਾ ਮੁਕਾਬਲਾ ਕਰਵਾਇਆ

KARTARPUR EXCLUSIVE (PARDEEP KUMAR) | ਐਂਮ ਜੀ ਐਸ ਐਂਮ ਜਨਤਾ ਕਾਲਜ ਕਰਤਾਰਪੁਰ ਵਿਖੇ ਇੰਗਲਿਸ਼ ਵਿਭਾਗ ਵਲੋਂ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਜੀ ਦੀ ਅਗਵਾਈ ਹੇਠ ਲੇਖ ਰਚਨਾ ਮੁਕਾਬਲਾ ਕਰਵਾਇਆ ਗਿਆ l ਕੋਆਰਡੀਨੇਟਰ ਪ੍ਰੋਫੈਸਰ ਏਕਤਾ ਦੁਆਰਾ ਮਲਟੀ ਕਲਚਰਿਜ਼ਮ ਅਤੇ ਸਾਹਿਤ ਨਾਲ ਸੰਬੰਧਿਤ ਵਿਸ਼ੇ ਤੇ ਲੇਖ ਰਚਨਾ ਮੁਕਾਬਲੇ ਵਿੱਚ ਵਿਭਾਗੀ ਵਿਦਿਆਰਥੀਆਂ ਨੂੰ ਸ਼ਾਮਿਲ ਕਰਵਾਇਆ ਗਿਆ |
ਜਿਸ ਵਿਚ ਬੀ ਕਾੱਮ ਸਮੈਸਟਰ ਦੂਜਾ ਦੀ ਸੋਨੀਆ ਨੇ ਪਹਿਲਾ ਸਥਾਨ , ਬੀ ਏ ਸਮੈਸਟਰ ਛੇਵਾਂ ਦੇ ਸੁਰਿੰਦਰ ਨੇ ਦੂਜਾ ਸਥਾਨ ਅਤੇ ਬੀ ਕਾੱਮ ਸਮੈਸਟਰ ਚੌਥਾ ਦੀ ਜੈਸਮੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ l ਜੇਤੂ ਪ੍ਰਤਿਭਾਗੀਆਂ ਨੂੰ ਕਾਲਜ ਦੇ ਚੇਅਰਮੈਨ ਅਤੇ ਐਮ ਐਲ ਏ ਕਰਤਾਰਪੁਰ ਚੌਧਰੀ ਸੁਰਿੰਦਰ ਸਿੰਘ ਅਤੇ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਮੁਬਾਰਕਾਂ ਦੇ ਉਤਸਾਹਿਤ ਕੀਤਾ l