ਕੋਵਿੰਡ ਚ ਜਾਨਲੇਵਾ ਸਾਬਤ ਤੰਬਾਕੂ ਦੀ ਵਰਤੋਂ : ਡਾ ਕੁਲਦੀਪ ਸਿੰਘ

world-tobacco-day

KARTARPUR EXCLUSIVE (PARDEEP KUMAR) | ਸਿਵਲ ਸਰਜਨ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ ਐਮ ਓ ਡਾ ਕੁਲਦੀਪ ਸਿੰਘ ਦੀ ਅਗਵਾਈ ਚ ਸੀ ਐਚ ਸੀ ਕਰਤਾਰਪੁਰ ਵਿਖੇ ਵਿਸ਼ਵ ਤੰਬਾਕੂ ਦਿਵਸ ਮਨਾਇਆ ਗਿਆ।
ਇਸ ਮੌਕੇ ਹਾਜਰੀਨਾਂ ਨੂੰ ਸੰਬੋਧਨ ਕਰਦਿਆਂ ਐਸ ਐਮ ਓ ਡਾ ਕੁਲਦੀਪ ਸਿੰਘ ਅਤੇ ਬੀ.ਈ.ਈ. ਸ਼ਰਨਦੀਪ ਸਿੰਘ ਨੇ ਸਾਝੇ ਤੌਰ ਤੇ ਦੱਸਿਆ ਕਿ ਤੰਬਾਕੂ ਜਾਨਲੇਵਾ ਹੈ ਅਤੇ ਕੋਵਿੰਡ19 ਦੌਰਾਨ ਤੰਬਾਕੂ ਤੋ ਖਤਰਾ ਹੋਰ ਵੱਧ ਜਾਦਾ ਹੈ। ਡਾ ਕੁਲਦੀਪ ਸਿੰਘ ਨੇ ਦੱਸਿਆ ਕਿ ਸ਼ਿਗਰੇਟਨੋਸ਼ੀ ਤੁਹਾਡੇ ਫੇਫੜਿਆਂ ਦਿਲ ਤੇ ਸਰੀਰ ਦੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾਉਦੀ ਹੈ, ਜਿਸ ਕਾਰਨ ਕੋਵਿੰਡ 19 ਦਾ ਪ੍ਰਭਾਵ ਜਿਆਦਾ ਗੰਭੀਰ ਹੋ ਸਕਦਾ ਹੈ।
ਹੁੱਕੇ ਦਾ ਸਮੂਹਿਕ ਪ੍ਰਯੋਗ ਕਰਨ ਨਾਲ ਕੋਵਿੰਡ ਫੈਲ ਸਕਦਾ ਹੈ। ਇਸ ਮੌਕੇ ਬੀ.ਈ.ਈ ਸ਼ਰਨਦੀਪ ਸਿੰਘ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਹਰ ਸਾਲ 31 ਮਈ ਨੂੰ ਵਿਸ਼ਵ ਤੰਬਾਕੂ ਦਿਵਸ ਵਜੋ ਮਨਾਇਆ ਜਾਦਾ ਹੈ ਅਤੇ 2030 ਤਕ ਤੰਬਾਕੂ ਨਾਲ ਸਿਹਤ ਤੇ ਹੋਣ ਵਾਲੇ ਦੁਸ਼ਪ੍ਰਭਾਵੋ ਤੇ ਕਾਬੂ ਪਾਊਣ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਾਰਵਜਨਿਕ ਥਾਂਵਾਂ ਤੇ ਸ਼ਿਗਰੇਟਨੋਸ਼ੀ ਕਰਨਾ ਗੈਰਕਾਨੂੰਨੀ ਹੈ ਜਿਸ ਤੇ ਫੜੇ ਜਾਣ ਤੇ ਜੁਰਮਾਨਾ ਵੀ ਹੋ ਸਕਦਾ, ਸਕੂਲਾਂ ਦੇ 100 ਮੀਟਰ ਦੇ ਦਾਇਰੇ ਚ ਤੰਬਾਕੂ ਉਤਪਾਦਕਾਂ ਦੀ ਵਿਕਰੀ ਕਰਨ ਤੇ ਪਾਬੰਦੀ ਹੈ। ਇਸ ਮੌਕੇ ਡਾ ਰਮਨ, ਡਾ ਸਵਤੰਤਰ ਕੌਰ , ਇੰਦਰਾ ਦੇਵੀ, ਦੀਪਕ ਸਿੰਘ ਤੇ ਨਰਸਿੰਗ ਕਾਲਜ ਦੇ ਵਿਦਿਆਰਥੀ ਹਾਜਰ ਸਨ।

Leave a Reply

Your email address will not be published.