ਚੌਧਰੀ ਜਗਜੀਤ ਸਿੰਘ ਜੀ ਦੇ ਜਨਮ ਦਿਨ ਤੇ ਊਨਾ ਨੂੰ ਕੀਤਾ ਯਾਦ

KARTARPUR EXCLUSIVE (PARDEEP KUMAR) |  ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਕਾਲਜ ਦੇ ਸਾਬਕਾ ਪ੍ਰਧਾਨ ਅਤੇ ਕੈਬਿਨੇਟ ਮੰਤਰੀ, ਪੰਜਾਬ ਸਰਕਾਰ ਸੁਰਗਵਾਸੀ ਚੌਧਰੀ ਜਗਜੀਤ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ। ਇਸ ਸਮੇਂ ਕਰਤਾਰਪੁਰ ਹਲਕੇ ਦੇ ਐਮ ਐਲ ਏ ਅਤੇ ਕਾਲਜ ਦੇ ਪ੍ਰਧਾਨ ਚੌਧਰੀ ਸੁਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਕਾਲਜ ਪ੍ਰਿੰਸੀਪਲ ਡਾਕਟਰ ਪੈ੍ਟੀ ਸੋਢੀ ਜੀ, ਸਕੱਤਰ ਹਰੀ ਪਾਲ ਜੀ, ਸੁਪਰਿਟੇਂਡੇਂਟ ਜਸਵਿੰਦਰ ਜੀ, ਪ੍ਰੋਫੈਸਰ ਲੈਫਟੀਨੈਂਟ ਏਸ ਕੇ ਦੁੱਗਲ ਜੀ ਅਤੇ ਸਮੂਹ ਸਟਾਫ ਨੇ ਚੌਧਰੀ ਜਗਜੀਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਡਾਕਟਰ ਪ੍ਰੈਟੀ ਸੋਢੀ ਜੀ ਨੇ ਚੋਧਰੀ ਜਗਜੀਤ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਕਿਹਾ ਕਿ ਚੌਧਰੀ ਸਾਹਿਬ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਹਨਾਂ ਦੁਆਰਾ ਦਿੱਤੇ ਗਏ ਯੋਗਦਾਨ ਨੂੰ ਕਾਲਜ ਅਤੇ ਇਲਾਕਾ ਨਿਵਾਸੀ ਕਦੇ ਵੀ ਭੁਲਾ ਨਹੀਂ ਸਕਣਗੇ। ਓਹਨਾਂ ਨੇ ਵਿਦਿਆਰਥੀਆਂ ਨੂੰ ਮਿਹਨਤ ਕਰਨ ਦੀ ਸਿੱਖਿਆ ਦਿੱਤੀ ਤਾਂ ਜੋ ਚੌਧਰੀ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ।