ਕੱਢੇ ਕਾਮਿਆਂ ਨੂੰ ਬਹਾਲ ਕਰਵਾਉਣ 30 ਸਤੰਬਰ ਦੀਆਂ ਛਾਂਟੀਆਂ ਰੱਦ ਕਰਵਾਉਣ ਲਈ , 18 ਸਤੰਬਰ ਨੁੂੰ ਪਟਿਆਲਾ ਚ ਗਰਜਣ ਗੇ ਸੀ.ਐਚ.ਬੀ ਠੇਕਾ ਮੁਲਾਜ਼ਮ

KARTARPUR EXCLUSIVE (AMAN SHARMA) |  ਅੱਜ ਮਿਤੀ 13-09-2019 (ਕਰਤਾਰਪੁਰ )ਪਾਵਰਕਾਮ ਅੈਡ ਟ੍ਰਸਾਕੋੰ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ )ਡਵੀਜ਼ਨ ਕਰਤਾਰਪੁਰ ਦੀ ਮੀਟਿੰਗ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਹੋਈ ।ਮੀਟਿੰਗ ਵਿੱਚ ਦਿੱਤੇ ਜਾ ਰਹੇ ਸਾਝੇ ਸੰਘਰਸ਼ ਬਾਰੇ ਵਿਚਾਰਾਂ ਕੀਤੀਆਂ ਅਤੇ ਅਗਲੇ ਸੰਘਰਸ਼ ਕਰਨ ਦਾ ਐਲਾਨ ਕੀਤਾ ਮੀਟਿੰਗ ਨੂੰ ਸਬੋਧਨ ਕਰਦਿਆਂ ਪ੍ਰਧਾਨ ਹਰਜੀਤ ਸਿੰਘ ਮੀਤ ਪ੍ਰਧਾਨ ਰਵੀ ਪਾਲ,ਗੁਰਪ੍ਰੀਤ ਸਿੰਘ ,ਵੀਰੂ,ਪ੍ਰਭਜੋਤ ਸਿੰਘ ਹਰਦੀਪ ਸਿੰਘ ਸ਼ਾਗਰ ਸਿੰਘ ਜੋਨ ਪ੍ਰਧਾਨ ਅਵਤਾਰ ਸਿੰਘ ,ਹਰਸਦੀਪ ਸਿੰਘ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਨਿੱਜੀਕਰਨ ਦੀ ਪਾਲਿਸੀ ਨੂੰ ਤਿੱਖਾ ਕਰਕੇ ਠੇਕੇਦਾਰਾ ਵੱਖ-ਵੱਖ ਕੰਪਨੀਆਂ ਰਾਹੀਂ ਸੀ ਐੱਚ ਬੀ ਠੇਕਾ ਕਾਮਿਆਂ ਨੂੰ ਪਾਵਰਕਾਮ ਵਿਚ ਭਰਤੀ ਕਰਕੇ ਸੀ ਐੱਚ ਬੀ ਠੇਕਾ ਕਾਮਿਆਂ ਦਾ ਅੰਨਾ ਸ਼ੋਸ਼ਣ ਕੀਤਾ ਜਾ ਰਿਹਾ ਹੈ ।ਪਿਛਲੇ ਸਮੇਂ ਕਿਰਤ ਕਮਿਸ਼ਨਰ ਪੰਜਾਬ ਤੇ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ।ਪਰ ਮੰਗਾਂ ਦਾ ਹੱਲ ਉੱਥੇ ਦਾ ਹੀ ਉੱਥੇ ਹੈ ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਕੱਢੇ ਕਾਮਿਆਂ ਨੂੰ ਬਹਾਲ ਕਰਵਾਉਣ ਲਈ 30 ਸਤੰਬਰ ਦੀ ਛਾਂਟੀ ਨੂੰ ਰੱਦ ਕਰਵਾਉਣ ਲਈ ਕਿਰਤ ਕਮਿਸ਼ਨਰ ਪੰਜਾਬ ਦੇ ਨੋਟੀਫਿਕੇਸ਼ਨ ਮੁਤਾਬਕ ਤਨਖਾਹ ਲਾਗੂ ਕਰਵਾਉਣ ਲਈ ਬਿਜਲੀ ਦੇ ਦੌਰਾਨ ਪਾਵਰਕਾਮ ਦੀ ਮਨੇਜਮੈਟ ਦੀਆਂ ਗਲਤ ਨੀਤੀਆਂ ਪੋਲਸੀਆਂ ਦੇ ਕਰੰਟ ਲੱਗਣ ਨਾਲ ਹੋਏ ਹਾਦਸਿਆਂ ਨੂੰ ਸੀ.ਅੈਚ.ਬੀ ਠੇਕਾ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਅੱਜ ਜਥੇਬੰਦੀ ਵੱਲੋਂ ਦੁਬਾਰਾ ਸੰਘਰਸ਼ ਦਾ ਐਲਾਨ ਕੀਤਾ ਉਨ੍ਹਾਂ ਦੱਸਿਆ ਕਿ ਮਿਤੀ 16 ਸਤੰਬਰ ਨੂੰ ਕਿਰਤ ਕਮਿਸ਼ਨਰ ਪੰਜਾਬ ਵੱਲੋਂ ਕਰਵਾਈ ਜਾ ਰਹੀ ਪਾਵਰਕਾਮ ਦੀ ਮੈਨੇਜਮੈਂਟ ਨਾਲ ਮੀਟਿੰਗ ਵਿੱਚ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੀ 18 ਸਤੰਬਰ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਸਾਂਝੇ ਸੰਘਰਸ਼ ਵਿੱਚ ਪਟਿਆਲਾ ਹੈਡ ਅਫਿਸ ਅੱਗੇ ਧਰਨਾ ਤੇ ਮੁਜ਼ਾਹਰਾ ਕੀਤਾ ਜਾਵੇਗਾ ਅਤੇ ਜੇਕਰ ਫੇਰ ਵੀ ਮੰਗਾਂ ਦਾ ਹੱਲ ਨਾ ਕੀਤਾ ਤਾਂ ਮਿਤੀ 23-9-19 ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਪਟਿਆਲਾ ਵਿਖੇ ਕਨਵੈਨਸ਼ਨ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਅਤੇ ਦਾ ਐਡਹਾਕ ਟੈਂਪਰੇਰੀ ਵਰਕਚਾਰਜ ਆਊਟ ਸੋਰਸਿੰਗ ਵੈੱਲਫੇਅਰ ਐਕਟ 2016 ਨੂੰ ਲਾਗੂ ਕਰਵਾਉਣ ਲਈ ਰਹਿੰਦੀਆਂ ਕੈਟਾਗਰੀਆਂ ਨੂੰ ਸ਼ਾਮਿਲ ਕਰਵਾਉਣ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਸੂਬਾ ਪੱਧਰੀ ਬਠਿੰਡਾ ਵਿਖੇ ਮਹਾਂ ਰੈਲੀ ਵਿੱਚ ਬੱਚਿਆਂ ਤੇ ਪਰਿਵਾਰਾਂ ਸਮੇਤ ਮਿਤੀ 10-10-2019 ਸ਼ਮੂਲੀਅਤ ਕੀਤੀ ਜਾਵੇਗੀ ।

 

Related posts

Leave a Comment