ਬੀਜੇਪੀ ਨੇ ਕਰਤਾਰਪੁਰ ਦੀਆਂ ਮੁਢਲੀਆਂ ਸਮਸਿਆਵਾਂ ਤੋਂ ਕਰਵਾਇਆ ਜਾਣੂੰ

BJP MNG PTR


KARTARPUR EXCLUSIVE (PARDEEP KUMAR/AMAN SHARMA) |
ਅੱਜ ਬੀਜੇਪੀ ਮੰਡਲ ਕਰਤਾਰਪੁਰ ਵਲੋਂ ਮੰਡਲ ਪ੍ਰਧਾਨ ਸ਼ੈਲੀ ਮਹਾਜਨ ਦੀ ਪ੍ਰਧਾਨਗੀ ਹੇਠ ਅਤੇ ਜਿਲਾ ਪ੍ਰਧਾਨ ਦਿਹਾਤੀ ਸ਼੍ਰੀ ਅਮਰਜੀਤ ਸਿੰਘ ਅਮਰੀ ਦੇ ਦਿਸ਼ਾ ਨਿਰਦੇਸ਼ਾ ਤੇ ਬੀਜੇਪੀ ਵਲੋਂ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਜਨਮਦਿਨ ਤੇ ਮਨਾਏ ਜਾ ਰਹੇ “ਸੇਵਾ ਸਪਤਾਹ” ਦੇ ਤਹਿਤ ਨਗਰ ਕੌਂਸਿਲ ਕਰਤਾਰਪੁਰ ਦੇ ਨਵੇਂ ਈਓ ਪ੍ਰਦੀਪ ਕੁਮਾਰ ਦੋਦਰੀਆਂ ਨਾਲ ਇਕ ਮੀਟਿੰਗ ਕੀਤੀ ਅਤੇ ਕਰਤਾਰਪੁਰ ਨਿਵਾਸੀਆਂ  ਨੂੰ ਪੇਸ਼ ਆ ਰਹੀਆਂ ਮੁਖ ਸਮਸਿਆਵਾਂ ਤੋਂ ਜਾਣੂੰ ਕਰਵਾਇਆ ਅਤੇ ਇਸ ਸੰਬੰਧੀ ਇਕ ਮੰਗ ਪੱਤਰ ਵੀ ਬੀਜੇਪੀ ਮੰਡਲ ਕਰਤਾਰਪੁਰ ਵਲੋਂ ਦਿਤਾ ਗਿਆ ਜਿਸ ਦੀਆਂ ਮੁਖ ਮੰਗਾਂ ਹਨ | ਸ਼ਹਿਰ ਵਿਚ ਕੁੜੇ ਦੀ ਸਮਸਿਆ, ਕੂੜਾ ਚੁੱਕਣ ਵਾਲੇ ਕਾਮਿਆਂ ਦੀ ਘਾਟ, ਸੀਵਰੇਜ ਦੀ ਸਮਸਿਆ, ਕਰਤਾਰਪੁਰ ਵਿੱਚ  ਸੀਵਰੇਜ ਟ੍ਰੀਟਮੈਂਟ  ਪਲਾਂਟ ਦੀ ਮੰਗ, ਕਰਤਾਰਪੁਰ ਵਿਚ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਸਮਸਿਆ ਅਤੇ ਮੱਛਰਾਂ ਕਾਰਨ ਫੈਲ ਰਹੀਆਂ ਬਿਮਾਰੀਆਂ ਦੀ ਰੋਕਥਾਮ ਦੇ ਲਈ ਫੋਗਿੰਗ ਦੀ ਮੰਗ ਆਦਿ ਮੁਖ ਹਨ | ਇਸਦੇ ਨਾਲ ਹੀ ਚੇਤਾਵਨੀ ਦਿਤੀ ਗਈ ਕੀ  15 ਦਿਨਾਂ ਦੇ ਅੰਦਰ ਮੰਗਾਂ ਨਾ ਮਨ ਹੋਣ ਦੀ ਸੂਰਤ ਵਿਚ ਨਗਰ ਕੌਂਸਿਲ ਦਫਤਰ ਦਾ ਘੇਰਾਵ ਕੀਤਾ ਜਾਵੇਗਾ | ਇਸ ਮੌਕੇ ਤੇ  ਬੀਜੇਪੀ ਕਰਤਾਰਪੁਰ ਮੰਡਲ ਪ੍ਰਧਾਨ ਸ਼ੈਲੀ ਮਹਾਜਨ, ਸੁਦਰਸ਼ਨ ਓਹਰੀ, ਪਵਨ ਠਾਕੁਰ, ਅਮਨ ਸ਼ਰਮਾ, ਮਧੁਸੂਦਨ ਬਾਹਰੀ, ਜਤਿੰਦਰ ਸ਼ਰਮਾ, ਅਜੈ ਆਸ਼ੂ, ਵਿਪਿਨ ਮੱਲ੍ਹਣ, ਐਡਵੋਕੇਟ ਕ੍ਰਿਸ਼ਨ ਕੁਮਾਰ, ਪਵਨ ਭਾਰਦਵਾਜ  ਸਾਹਿਤ ਦਰਜਨਾਂ ਬੀਜੇਪੀ ਕਾਰਜਕਰਤਾ ਮਜੂਦ ਸਨ |

 

 

 

 

 

Related posts

Leave a Comment