ਬਾਬਾ ਮੋਹਨ ਦਾਸ ਸਕੂਲ ਦੇ ਕੋਲ ਕਲੋਨੀ ਵਿੱਚ ਜ਼ਬਰਦਸਤ ਧਮਾਕਾ

KARTARPUR EXCLUSIVE (AMAN SHARMA) | ਵੇਰਕਾ ਮਿਲਕ ਪਲਾਂਟ ਦੇ ਨੇੜੇ ਪੈਂਦੇ ਬਾਬਾ ਮੋਹਨ ਦਾਸ ਸਕੂਲ ਦੇ ਕੋਲ ਕਲੋਨੀ ਵਿੱਚ ਇਕ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਜਿਥੇ ਲੋਗ ਰਾਤ ਦੀਵਾਲੀ ਦੇ ਚਾਅ ‘ਚ ਪਟਾਕੇ ਚਲਾ ਰਹੇ ਸਣ  ਉਸੇ ਦੌਰਾਨ ਬਾਬਾ ਮੋਹਨ ਦਾਸ ਸਕੂਲ ਦੇ ਕੋਲ ਕਲੋਨੀ ਵਿੱਚ ਖਾਲੀ ਪਲਾਟ ਵਿਚ ਇਕ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਨਾਲ ਪੁਲਿਸ ਪ੍ਰਸ਼ਾਸਨ ਵਿਚ ਹੜਕਮਪ ਮੱਚ ਗਿਆ | ਇਸ ਧਮਾਕੇ ਦੇ ਨਾਲ ਨੇੜੇ ਦੇ ਘਰਾਂ ਵਿਚ ਅਤੇ ਪਲਾਟ ਨੇੜੇ ਖੜੀਆਂ ਗੱਡੀਆਂ ਦੇ ਕਾਫੀ ਮਾਲੀ ਨੁਕਸਾਨ ਦੀ ਵੀ ਖਬਰ ਹੈ ਪਰ ਫਿਲਹਾਲ ਕਿਸੇ ਜਾਣੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ | ਪਰਤੱਖ  ਦਰਸ਼ੀਆਂ ਅਨੁਸਾਰ ਧਮਾਕਾ ਬਹੁਤ ਹੀ ਜਬਰਦਸਤ ਸੀ ਜਿਸ ਨਾਲ ਘਰਾਂ ਦੇ ਸ਼ੀਸ਼ੇ ਆਦਿ ਟੁੱਟ ਗਏ ਅਤੇ ਕਈ ਘਰਾਂ ਵਿਚ ਤਰੇੜਾਂ ਵੀ ਦੇਖੀਆਂ ਗਈਆਂ | ਪੁਲਿਸ ਨੇ ਮੌਕੇ ਤੇ ਬੰਬ ਸਕਵੇਡ ਅਤੇ ਡੋਗ  ਸਕਵੇਡ ਦਸਤੇਆਂ ਸਮੇਤ ਛਾਣਬੀਣ ਸ਼ੁਰੂ ਕਰ ਦਿਤੀ ਹੈ ਅਤੇ ਭਰੋਸਾ ਦਵਾਇਆ ਕਿ ਜਲਦ ਹੀ ਇਸ ਧਮਾਕੇ ਦੇ ਸਾਰੇ  ਤੱਥ ਸਾਹਮਣੇ ਰੱਖੇ ਜਾਣਗੇ  |

ਦੇਖੋ ਮੌਕੇ ਦੀ ਵੀਡੀਓ : https://www.youtube.com/watch?v=YBQPZ5qxdDk

 

 

Leave a Comment