ਚਾਹ ਦੀ ਦੁਕਾਨ ਚਲਾਉਣ ਵਾਲੇ ਪਤੀ-ਪਤਨੀ ਕੋਲੋਂ 80 ਹਜ਼ਾਰ ਦੀ ਠੱਗੀ ਮਾਰਨ ਵਾਲਾ ਕਾਬੂ

assi-hajar-di-thaggi

 ਚਾਹ ਦੀ ਦੁਕਾਨ ਚਲਾਉਣ ਵਾਲੇ ਪਤੀ-ਪਤਨੀ ਕੋਲੋਂ ਇਕ ਨੌਜਵਾਨ ਵੱਲੋਂ ਵਾਰ-ਵਾਰ ਪ੍ਰਧਾਨ ਮੰਤਰੀ ਯੋਜਨਾ ਤਹਿਤ ਕਾਰਡ ਬਣਾਉਣ ਦੇ ਨਾਂ ‘ਤੇ ਠੱਗੀ ਮਾਰੀ ਜਾ ਰਹੀ ਸੀ ਤੇ ਅੱਜ ਮੌਕੇ ‘ਤੇ ਫਿਰ ਉਹ ਠੱਗੀ ਮਾਰਨ ਆਇਆ ਫਸ ਗਿਆ। ਸੀਤਾ ਪਤਨੀ ਰਿਖੀ ਬਹਾਦਰ ਵਾਸੀ ਨਿਊ ਚੰਦਨ ਨਗਰ ਕਰਤਾਰਪੁਰ ਨੇ ਦੱਸਿਆ ਕਿ ਉਹ ਜੀਟੀ ਰੋਡ ਤੇ ਚਾਹ ਵੇਚਣ ਦਾ ਕੰਮ ਕਰਦੀ ਹੈ । ਕਰੀਬ ਦੋ ਮਹੀਨੇ ਪਹਿਲਾਂ ਇਕ ਅਣਜਾਣ ਨੌਜਵਾਨ ਉਸ ਦੀ ਦੁਕਾਨ ‘ਤੇ ਆਇਆ ਤੇ ਸਾਨੂੰ ਝਾਂਸੇ ਵਿਚ ਲੈ ਕੇ  ਕਿਹਾ ਕਿ ਜੇ ਉਹ ਉਸ ਕੋਲੋਂ ਦੁਕਾਨ ਦਾ ਕਾਰਡ ਬਣਾਉਂਦੇ ਹਨ ਤਾਂ ਪ੍ਰਧਾਨ ਮੰਤਰੀ ਯੋਜਨਾ ਤਹਿਤ ਉਨ੍ਹਾਂ ਦੇ ਖਾਤੇ ਵਿੱਚ ਹਜ਼ਾਰਾਂ ਰੁਪਏ ਆਉਣਗੇ। ਉਹ ਉਹਦੀਆਂ ਗੱਲਾਂ ਵਿੱਚ ਆ ਗਏ। ਉਸ ਵੱਲੋਂ ਲਿਆਂਦੀ ਗਈ ਮਸ਼ੀਨ ਜੋ ਕਿ ਉਸ ਦੇ ਆਪਣੇ ਮੋਬਾਈਲ ਫੋਨ ਨਾਲ ਜੁੜੀ ਹੋਈ ਸੀ, ‘ਤੇ ਉਸ ਦਾ ਅੰਗੂਠਾ ਲਾਉਂਦੇ ਹੋਏ ਉਸ ਦਾ ਆਧਾਰ ਕਾਰਡ ਵੀ ਲੈ ਲਿਆ।
ਸੀਤਾ ਨੇ ਅਗੇ ਦੱਸਿਆ ਕਿ ਇਸ ਤਰ੍ਹਾਂ ਉਕਤ ਵਿਅਕਤੀ ਸੱਤ-ਅੱਠ ਵਾਰ ਕਾਰਡ ਬਣਾਉਣ ਦੇ ਬਹਾਨੇ ਦੁਕਾਨ ‘ਤੇ ਆਇਆ ਤੇ ਪਹਿਲਾਂ ਵਾਂਗ ਹੀ ਉਸ ਤੋਂ ਮਸ਼ੀਨ ਉਪਰ ਅੰਗੂਠਾ ਲਵਾ ਕੇ ਲੈ ਜਾਂਦਾ ਰਿਹਾ। ਕੁਝ ਦਿਨ ਬਾਅਦ ਉਨ੍ਹਾਂ ਨੂੰ ਪੈਸੇ ਦੀ ਲੋੜ ਪਈ ਤਾਂ ਬੈਂਕ ਜਾ ਕੇ ਪੈਸੇ ਕਢਵਾਉਣ ਲਈ ਪੰਜਾਹ ਹਜ਼ਾਰ ਦਾ ਫਾਰਮ ਭਰ ਕੇ ਬੈਂਕ ਮੁਲਾਜ਼ਮ ਨੂੰ ਦਿੱਤਾ ਤਾਂ ਉਸ ਨੇ ਕਿਹਾ ਕਿ ਤੁਹਾਡੇ ਖਾਤੇ ਵਿਚ ਪੈਸੇ ਨਹੀਂ ਹਨ। ਵਿਰੋਧ ਕਰਨ ‘ਤੇ ਮੁਲਾਜ਼ਮ ਨੇ ਬੈਂਕ ਅਕਾਊਂਟ ਦੀ ਸਟੇਟਮੈਂਟ ਦਿੱਤੀ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ ਤੇ ਅੱਸੀ ਹਜ਼ਾਰ ਦੀ ਠੱਗੀ ਬਾਰੇ ਜਾਣਕਾਰੀ ਮਿਲੀ। ਉਸ ਨੇ ਦੱਸਿਆ ਕਿ ਜਿਸ-ਜਿਸ ਦਿਨ ਉਹ ਨੌਜਵਾਨ ਕਾਰਡ ਬਣਾਉਣ ਦੇ ਬਹਾਨੇ ਆਇਆ, ਉਸ ਦਿਨ ਦਸ-ਦਸ ਹਜ਼ਾਰ ਰੁਪਏ ਨਿਕਲੇ ਹੋਏ ਸਨ। ਉਸ ਅਣਜਾਣ ਨੌਜਵਾਨ ਦਾ ਕਾਰਡ ਸਬੰਧੀ ਫਿਰ ਫੋਨ ਆਇਆ ਕਿ ਤੁਹਾਡਾ ਕਾਰਡ ਬਣਿਆ ਜਾਂ ਨਹੀਂ ਤਾਂ ਸਾਡੇ ਵੱਲੋਂ ਨਾਂਹ ਕਰਨ ‘ਤੇ ਉਹ ਅੱਜ ਫਿਰ ਦੁਕਾਨ ‘ਤੇ ਆ ਗਿਆ। ਮੌਕੇ ‘ਤੇ ਹੀ ਉਸ ਨੂੰ ਉਸ ਦੇ ਪਤੀ ਰਿਖੀ ਬਹਾਦਰ ਨੇ ਲੋਕਾਂ ਦੀ ਮਦਦ ਨਾਲ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।

Leave a Reply

Your email address will not be published.